God Provides for Every Creature

“ਜਾਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥”

(ਗੁਰੂ ਗ੍ਰੰਥ ਸਾਹਿਬ ਜੀ, ਅੰਗ 955)

ਵਾਹਿਗੁਰੂ ਨੇ ਪਾਣੀ ਵਿੱਚ ਬੇਅੰਤ ਜੀਵ ਪੈਦਾ ਕੀਤੇ ਹਨ ਅਤੇ ਉਹਨਾਂ ਨੂੰ ਵੀ ਰੋਜ਼ੀ-ਰੋਟੀ ਦਿੰਦਾ ਹੈ। ਉੱਥੇ ਕੋਈ ਦੁਕਾਨ ਨਹੀਂ, ਕੋਈ ਖੇਤੀ ਨਹੀਂ ਕਰਦਾ, ਨਾ ਕੋਈ ਖਰੀਦ-ਫ਼ਰੋਖ਼ਤ ਹੁੰਦੀ ਹੈ। ਫਿਰ ਵੀ ਪਰਮਾਤਮਾ ਆਪਣੀ ਰਚਨਾ ਦਾ ਪਾਲਣ-ਪੋਸ਼ਣ ਕਰਦਾ ਹੈ। ਜੀਵਾਂ ਲਈ ਜੀਵ ਹੀ ਭੋਜਨ ਬਣਦੇ ਹਨ ਅਤੇ ਇਹ ਸਾਰਾ ਪ੍ਰਬੰਧ ਉਸ ਦੀ ਰਜ਼ਾ ਅਨੁਸਾਰ ਚੱਲਦਾ ਹੈ।

ਕੁਦਰਤ ਦਾ ਸਾਰਾ ਨਿਯਮ ਉਸ ਦੀ ਹੁਕਮ ਅਨੁਸਾਰ ਚੱਲਦਾ ਹੈ।

ਵਾਹਿਗੁਰੂ ਸਭ ਦਾ ਪਾਲਣਹਾਰ ਹੈ।

ਹਰ ਜੀਵ ਦੀ ਰੋਜ਼ੀ ਦਾ ਪ੍ਰਬੰਧ ਉਸ ਨੇ ਪਹਿਲਾਂ ਹੀ ਕੀਤਾ ਹੋਇਆ ਹੈ।

ਮਨੁੱਖ ਨੂੰ ਚਿੰਤਾ ਛੱਡ ਕੇ ਮਿਹਨਤ ਕਰਨੀ ਅਤੇ ਪਰਮਾਤਮਾ ਉੱਤੇ ਭਰੋਸਾ ਰੱਖਣਾ ਚਾਹੀਦਾ ਹੈ।

Related Posts

Leave a Reply

Your email address will not be published. Required fields are marked *

error: Content is protected !!